ਚੋਣ ਪ੍ਰਚਾਰ ਦੇ ਆਖਰੀ ਦਿਨਾਂ ‘ਚ ਭਾਜਪਾ ਨੂੰ ਝੱਟਕਾ, ਕਈ ਆਗੂ ਕਾਂਗਰਸ ‘ਚ ਸ਼ਾਮਲ

 

ਜਲੰਧਰ, 5 ਮਈ (ਨਵਪ੍ਰਿਆ) : ਜਲੰਧਰ ਲੋਕ ਸਭਾ ਜਿਮਨੀ ਚੋਣ ‘ਚ ਪ੍ਰਚਾਰ ਦੇ ਆਖਰੀ ਦਿਨਾਂ ‘ਚ ਭਾਜਪਾ ਨੂੰ ਉਸ ਸਮੇਂ ਝੱਟਕਾ ਲੱਗਾ ਜਦੋਂ ਕਈ ਆਗੂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ‘ਚ ਸ਼ਾਮਲ ਹੋਏ, ਜਿਹਨਾ ‘ਚ ਭੀਮ ਸਿੰਘ ਕੋਟਲੀ ਪ੍ਰਧਾਨ ਭਾਜਪਾ ਮਨਰੇਗਾ ਸੈੱਲ, ਪਰਮਿੰਦਰ ਸਿੰਘ ਤਰਨਤਾਰਨ, ਲਛਮਣ ਸਿੰਘ, ਪ੍ਰਿੰਸ ਵੜੈਚਾਂ, ਹਰਪ੍ਰੀਤ ਸਿੰਘ, ਚਮਕੀਲਾ ਸਿੰਘ, ਜੋਬਨਪ੍ਰੀਤ ਕੌਰ, ਚਰਨਜੀਤ ਸਿੰਘ, ਭੋਲਾ ਸਿੰਘ, ਰਣਜੀਤ ਸਿੰਘ, ਪਰਮਜੀਤ ਕਕਰਾਲਾ, ਜਸਵਿੰਦਰ ਸਿੰਘ ਪੱਟੀ, ਲਖਵਿੰਦਰ ਸਿੰਘ ਬਲਤੇਜ ਸਿੰਘ, ਸਰਬਜੀਤ ਕੌਰ ਆਦਿ ਹਾਜਰ ਸਨ। ਕਾਂਗਰਸ ‘ਚ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਲਗਾਤਾਰ ਕਾਂਗਰਸ ਪਰਿਵਾਰ ‘ਚ ਹੋ ਰਿਹਾ ਵਾਧਾ ਝੂਠ ਦੀ ਸਿਆਸਤ ਅੱਗੇ ਕਾਂਗਰਸ ਦੇ ਸੱਚ ਦੀ ਨਿਸ਼ਾਨੀ ਹੈ, ਦੇਸ਼ ਦੇ ਲੋਕਾਂ ਦਾ ਭਾਜਪਾ ਤੋਂ ਮੋਹ ਭੰਗ ਹੋ ਚੁੱਕਿਆ ਹੈ, ਇੱਕ ਪਾਸੇ ਆਪ ਤੇ ਭਾਜਪਾ ਵਰਗੀਆਂ ਪਾਰਟੀਆਂ ਝੂਠ ਦੀ ਰਾਜਨੀਤੀ ਕਰਕੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾ ਰਹੀਆਂ ਹਨ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਜਮੀਨੀ ਹਕੀਕਤ ‘ਤੇ ਆਮ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਹਨ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਭਾਖੜਾ ਡੈਮ, ਖੇਤੀਬਾੜੀ ਯੁਨੀਵਰਸਿਟੀ, ਪੀਜੀਆਈ ਵਰਗੇ ਅਨੇਕਾਂ ਪ੍ਰੋਜੈਕਟ ਕਾਂਗਰਸ ਦੀ ਹੀ ਦੇਣ।

ਉਹਨਾ ਕਿਹਾ ਕਿ ਵਿਧਾਨ ਸਭਾ ‘ਚ ਲੋਕਾਂ ਨੂੰ ਝੂਠੇ ਲਾਰੇ ਲਾਉਣ ਵਾਲੀ ਆਪ ਦਾ ਜਲੰਧਰ ‘ਚ ਹਸ਼ਰ ਸੰਗਰੂਰ ਤੋੰ ਮਾੜਾ ਵੀ ਹੋਵੇਗਾ ਇਹ ਗੱਲ ਆਪ ਸੁਪਰੀਮੋ ਵੀ ਜਾਣਦੇ ਹਨ ਕਿ ਜਲੰਧਰ ਤੋੰ ਆਪ ਬੁਰ੍ਹੀ ਤਰ੍ਹਾਂ ਹਾਰ ਰਹੀ ਹੈ ਏਹੀ ਕਾਰਨ ਹੈ ਪਿਛਲੇ ਦਿਨੀ ਜਲੰਧਰ ਰੈਲੀ ‘ਚ ਬੌਖਲਾਹਟ ‘ਚ ਕੇਜਰੀਵਾਲ ਪੰਜਾਬੀਆਂ ਨੂੰ ਦੱਬਕੇ ਮਾਰ ਰਿਹਾ ਸੀ ਪਰ ਕੇਜਰੀਵਾਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਨਾ ਤਾਂ ਉਸ ਦੇ ਦੱਬਕਿਆਂ ਤੋਂ ਡਰਦੇ ਹਨ ਤੇ ਨਾ ਹੀ ਹੁਣ ਇਹਨਾਂ ਦੀਆਂ ਗੱਲ੍ਹਾਂ ‘ਚ ਆਉਣਗੇ। ਉਹਨਾ ਕਿਹਾ ਕਿ ਜਲੰਧਰ ਦੇ ਸੂਝਵਾਨ ਵੋਟਰ ਕਾਂਗਰਸ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ ਤੇ 10 ਮਈ ਨੂੰ ਜਲੰਧਰ ਦੇ ਸੂਝਵਾਨ ਵੋਟਰ ਝੂਠ ਦੀ ਬੁਨਿਆਦ ‘ਤੇ ਖੜ੍ਹੀ ਸਰਕਾਰ ਨੂੰ ਜਵਾਬ ਜਰੂਰ ਦੇਣਗੇ।

Leave a Reply

Your email address will not be published. Required fields are marked *