IPL 2020 ਦੀ ਸ਼ੁਰੂਆਤ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੂੰ ਝਟਕਾ, ਫੀਲਡਿੰਗ ਕੋਚ ਕੋਰੋਨਾ ਪੌਜ਼ੇਟਿਵ

ਬੀਸੀਸੀਆਈ ਵੱਲੋਂ ਜਾਰੀ ਕੀਤੇ ਗਏ ਐਸਓਪੀ ਤਹਿਤ ਦਿਸ਼ਾਂਤ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਛੇ ਦਿਨਾਂ ਲਈ ਆਈਸੋਲੇਟ ਕੀਤਾ ਜਾਵੇਗਾ ਤੇ ਹੋਰਨਾਂ ਮੈਂਬਰਾਂ ਦੀ ਤਰ੍ਹਾਂ ਇਸ ਮਿਆਦ ਦੇ ਦੌਰਾਨ ਤਿੰਨ ਟੈਸਟ ਕੀਤੇ ਜਾਣਗੇ, ਜਿਸ ਵਿੱਚ ਰਿਪੋਰਟ ਦਾ ਨੈਗਟਿਵ ਆਉਣਾ ਜ਼ਰੂਰੀ ਹੈ।

ਨਵੀਂ ਦਿੱਲੀਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲਦੀ ਫ੍ਰੈਂਚਾਇਜ਼ੀ ਟੀਮ ਰਾਜਸਥਾਨ ਰਾਇਲਜ਼ ਦਾ ਫੀਲਡਿੰਗ ਕੋਚ ਦਿਸ਼ਾਂਤ ਯਾਗਨਿਕ ਕੋਵਿਡ-19 ਟੈਸਟ ਵਿੱਚ ਪੌਜ਼ੇਟਿਵ ਪਾਇਆ ਗਿਆ ਹੈ। ਆਈਪੀਐਲ 19 ਸਤੰਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ ਤੇ ਸਾਰੀਆਂ ਫ੍ਰੈਂਚਾਇਜ਼ੀ ਟੀਮਾਂ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਅਜਿਹੀ ਖ਼ਬਰ ਰਾਜਸਥਾਨ ਰਾਇਲਜ਼ ਲਈ ਵੱਡਾ ਝਟਕਾ ਹੋ ਸਕਦੀ ਹੈ। ਰਾਜਸਥਾਨ ਰੌਇਲਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਗਈ ਹੈ।

ਹੁਣ ਬੀਸੀਸੀਆਈ ਵਲੋਂ ਜਾਰੀ ਕੀਤੇ ਗਏ ਐਸਓਪੀ ਤਹਿਤ ਦਿਸ਼ਾਂਤ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਛੇ ਦਿਨਾਂ ਲਈ ਆਈਸੋਲੇਟ ਕੀਤਾ ਜਾਵੇਗਾ ਤੇ ਹੋਰਨਾਂ ਮੈਂਬਰਾਂ ਦੀ ਤਰ੍ਹਾਂ ਇਸ ਮਿਆਦ ਦੇ ਦੌਰਾਨ ਤਿੰਨ ਟੈਸਟ ਕੀਤੇ ਜਾਣਗੇਜਿਸ ਵਿੱਚ ਰਿਪੋਰਟ ਦਾ ਨੈਗਟਿਵ ਆਉਣਾ ਜ਼ਰੂਰੀ ਹੈ।

 

Leave a Reply

Your email address will not be published. Required fields are marked *